• ਪੰਜਾਬੀ ਡਾਇਸਪੋਰਾ: ਯੂ.ਕੇ ਦੀ ਸੰਸਦ 'ਚ ਪਹਿਲੀ ਵਾਰ ਰਾਜੇ-ਰਾਣੀ ਦੀ ਤਸਵੀਰ ਦੇ ਬਰਾਬਰ ਸਿੱਖ ਸੰਸਦ ਮੈਂਬਰ ਦੀ ਲਗਾਈ ਗਈ ਤਸਵੀਰ
    2024/11/27
    ਇੰਗਲੈਂਡ ਦੀ ਸੰਸਦ ਦੇ 'ਬਿਸ਼ਪ ਕੋਰੀਡੋਰ ਆਫ ਹਾਊਸ ਆਫ ਲੋਰਡਜ਼' ਵਿੱਚ ਇੰਗਲੈਂਡ ਅਤੇ ਯੂਰੋਪ ਦੇ ਪਹਿਲੇ ਪੱਗੜੀਧਾਰੀ ਸਿੱਖ ਸੰਸਦ ਮੈਂਬਰ ਲੋਰਡ ਡਾ. ਇੰਦਰਜੀਤ ਸਿੰਘ ਦੀ ਤਸਵੀਰ ਲਗਾਈ ਗਈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਖਾਸ ਰਿਪੋਰਟ।
    続きを読む 一部表示
    8 分
  • ਪਾਕਿਸਤਾਨ ਡਾਇਰੀ : ਭਾਰਤ ਵਲੋਂ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ’ਤੇ ਪੀਸੀਬੀ ਨੇ ਜਤਾਈ ਨਾਰਾਜ਼ਗੀ
    2024/11/27
    ਭਾਰਤ ਵਲੋਂ ਪਾਕਿਸਤਾਨ ਵਿੱਚ ਆ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੈਚ ਨਾ ਖੈਡਣ ਦੇ ਐਲਾਨ ਮਗਰੋਂ ਜਿੱਥੇ ਇਹ ਟੂਰਨਾਮੈਂਟ ਕ੍ਰਿਕਟ ਪ੍ਰੇਮੀਆਂ ਲਈ ਬੇਸੁਆਦਾ ਹੋ ਗਿਆ ਹੈ ਉੱਥੇ ਹੀ ਪਾਕਿਸਤਾਨ ਨੇ ਆਈਸੀਸੀ ਤੋਂ ਲਿਖਤੀ ਜਵਾਬ ਮੰਗ ਲਿਆ ਹੈ। ਨਾਲ ਹੀ ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਹਾਈਬ੍ਰਿਡ ਸਿਸਟਮ ਦੇ ਤਹਿਤ ਪਾਕਿਸਤਾਨ ਆਈਸੀਸੀ ਚੈਂਪੀਅਨ ਟਰਾਫ਼ੀ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਫੈਡਰਲ ਮਿਨਿਸਟਰ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਦੁਨੀਆ ਦੇ ਬਾਕੀ ਮੁਲਕਾਂ ਦੀਆਂ ਟੀਮਾਂ ਚੈਂਪੀਅਨ ਟਰਾਫੀ ਖੇਡਣ ਲਈ ਪਾਕਿਸਤਾਨ ਆਉਣ ਲਈ ਸਹਿਮਤ ਹਨ ਅਤੇ ਜੇਕਰ ਭਾਰਤ ਨੂੰ ਕੋਈ ਮਸਲਾ ਹੈ ਤਾਂ ਸਾਡੇ ਨਾਲ ਸਾਂਝਾ ਕੀਤਾ ਜਾਵੇ ਅਸੀਂ ਉਸ ਨੂੰ ਹੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿਆਸਤ ਦੋ ਵੱਖੋ-ਵੱਖ ਮੁੱਦੇ ਹਨ ਅਤੇ ਦੋਵਾਂ ਨੂੰ ਇੱਕ-ਦੂਜੇ ਤੋਂ ਵੱਖ ਹੀ ਰੱਖਣਾ ਚਾਹੀਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
    続きを読む 一部表示
    8 分
  • 'ਮਾਈਗ੍ਰੇਸ਼ਨ ਕੰਸਲਟੈਂਸੀ' ਵਾਅਦੇ ਤੋਂ ਮੁਕਰੀ, ਪ੍ਰਵਾਸੀਆਂ ਤੋਂ ਲੁੱਟੇ ਹਜ਼ਾਰਾਂ ਡਾਲਰ
    2024/11/26
    ਸਪੌਂਸਰਸ਼ਿਪ ਦੇ ਜ਼ਰੀਏ ਆਸਟ੍ਰੇਲੀਆ ਦੀ ਨਾਗਰਿਕਤਾ ਦਵਾਉਣ ਜਾਂ ਫਿਰ ਬਦਲਵੇਂ ਵੀਜ਼ੇ ਦਵਾਉਣ ਦਾ ਝਾਂਸਾ ਦੇ ਕੇ 'ਮਾਈ ਅਮਬਿਸ਼ਨ ਕੰਸਲਟਿੰਗ' ਨਾਂ ਦੀ ਕੰਪਨੀ ਵੱਲੋਂ ਪਰਵਾਸੀਆਂ ਤੋਂ ਹਜ਼ਾਰਾਂ ਡਾਲਰ ਲੁੱਟੇ ਗਏ ਹਨ। ਇਸ ਕੰਪਨੀ ਵੱਲੋਂ ਕੀਤੀਆਂ ਧੋਖੇ ਧੜੀਆਂ ਦੇ ਕਈ ਮਾਮਲੇ ਜਾਂਚ ਅਧੀਨ ਹਨ। ਕੰਪਨੀ ਵੱਲੋਂ ਹੋਏ ਧੋਖੇ ਦੇ ਸ਼ਿਕਾਰ ਕੁਝ ਪੀੜਿਤਾਂ ਨੇ ਅੱਗੇ ਆ ਕੇ ਆਪਣੀ ਕਹਾਣੀ ਸਾਂਝੀ ਕਰਦਿਆਂ ਅਜਿਹੀਆਂ ਕੰਪਨੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ, ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਦੇ ਖਿਲਾਫ਼ ਕਾਰਵਾਈ ਕਰਕੇ ਮਾਈਗ੍ਰੇਸ਼ਨ ਸਲਾਹ ਪੇਸ਼ੇ ਦੀ ਅਖੰਡਤਾ ਦੀ ਸੁਰੱਖਿਆ ਲਈ ਵਚਨਬੱਧ ਹੈ ਪਰ ਨਾਲ ਇਹ ਸਲਾਹ ਦਿੱਤੀ ਕਿ ਹਮੇਸ਼ਾ ਇਹ ਜਾਂਚ ਕਰੋ ਕਿ ਮਾਈਗ੍ਰੇਸ਼ਨ ਬਾਰੇ ਸਲਾਹ ਦੇਣ ਵਾਲਾ ਕੋਈ ਰਜਿਸਟਰਡ ਏਜੰਟ ਹੈ ਕਿ ਨਹੀਂ। ਇਸ ਪੂਰੇ ਮਾਮਲੇ 'ਤੇ ਪੇਸ਼ ਹੈ ਇਹ ਰਿਪੋਰਟ ...
    続きを読む 一部表示
    11 分
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਨਵੰਬਰ, 2024
    2024/11/26
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    続きを読む 一部表示
    4 分
  • ਪੰਜਾਬੀ ਡਾਇਰੀ: ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਚਾਰ ‘ਚੋਂ ਤਿੰਨ ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ
    2024/11/26
    ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ ਅਤੇ ਚੌਥੀ ਕਾਂਗਰਸ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਪੰਜਾਬ ਅਤੇ ਭਾਰਤ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਹੋਰ ਖ਼ਬਰਾਂ ਲਈ ਸੁਣੋ ਪੰਜਾਬੀ ਡਾਇਰੀ।
    続きを読む 一部表示
    9 分
  • ਉਪ ਪ੍ਰਧਾਨ ਮੰਤਰੀ ਦੀ ਚੀਫ਼ ਆਫ਼ ਸਟਾਫ਼ ਨੇ ਨੌਕਰੀ ਤੋਂ ਕੱਢੇ ਜਾਣ ਦੇ ਦਾਅਵਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ
    2024/11/25
    ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦੀ ਚੀਫ਼ ਆਫ ਸਟਾਫ਼ ਰਹੀ, ਜੋ ਟਰਨੌਸਕੀ ਸੰਘੀ ਅਦਾਲਤ ਵਿੱਚ ਇਸ ਦੋਸ਼ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੀ ਹੈ ਕਿ ਉਸਨੂੰ ਧੱਕੇਸ਼ਾਹੀ ਦੀ ਸ਼ਿਕਾਇਤ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਅਕਤੂਬਰ ਵਿੱਚ ਇਹਨਾਂ ਦਾਅਵਿਆਂ ਦੇ ਨਾਲ ਉਹ ਜਨਤਕ ਹੋ ਗਈ ਸੀ ਕਿ ਉਹ ਮਈ ਤੋਂ ਆਪਣੇ ਦਫ਼ਤਰ ਤੋਂ ਬਾਹਰ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹੁਣ ਉਹ ਖੁੱਦ ਕਾਨੂੰਨੀ ਕਾਰਵਾਈ ਕਰ ਰਹੀ ਹੈ।
    続きを読む 一部表示
    4 分
  • 'ਉਮਰ ਸਿਰਫ ਇਕ ਨੰਬਰ ਹੈ'- ਇਸ ਗੱਲ ਨੂੰ ਸਿੱਧ ਕਰ ਰਹੇ ਹਨ ਸੀਨੀਅਰ ਪੰਜਾਬੀ ਖਿਡਾਰੀ
    2024/11/25
    ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ 1 ਤੋਂ 10 ਨਵੰਬਰ ਤਕ ਕਰਵਾਈਆਂ ਤੇਰ੍ਹਵੀਂਆਂ 'ਪੈਨ ਪੈਸਿਫਿਕ ਮਾਸਟਰ ਗੇਮਸ' ਵਿੱਚ 30 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪੰਜਾਬੀ ਖਿਡਾਰੀ ਵੀ ਸ਼ਾਮਲ ਸਨ। ਅਮਰੀਕਾ ਦੇ ਕੈਲੀਫੋਰਨੀਆ ਤੋਂ ਆਏ ਗੁਰਬਖਸ਼ ਸਿੰਘ ਨੇ ਇਨ੍ਹਾਂ ਖੇਡਾਂ ਵਿੱਚ ਪੰਜ ਤਗਮੇ ਹਾਸਿਲ ਕੀਤੇ। ਪੰਜਾਬ ਦੇ ਮੋਹਾਲੀ ਤੋਂ ਆਏ ਹੋਏ ਕੁਲਵਿੰਦਰ ਕੌਰ ਅਤੇ ਆਸਟ੍ਰੇਲੀਆ ਦੇ ਮੈਲਬਰਨ ਤੋਂ ਰਾਜਵਿੰਦਰ ਕੌਰ ਨੇ ਵੀ ਇਨ੍ਹਾਂ ਖੇਡਾਂ ਵਿੱਚ ਤਗਮੇ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ। ਇਹਨਾਂ ਖਿਡਾਰੀਆਂ ਦੇ ਖੇਡਾਂ ਵਾਲੇ ਸ਼ੌਂਕ ਅਤੇ ਹੁਣ ਤੱਕ ਦੇ ਸਫਰ ਨੂੰ ਇਸ ਪੌਡਕਾਸਟ ਰਾਹੀਂ ਜਾਣਦੇ ਹਾਂ।
    続きを読む 一部表示
    15 分
  • ਹੋਬਾਰਟ ਵਿਚਲੇ ਪੰਜਾਬੀ ਭਾਈਚਾਰੇ ਨੇ ਥੋੜੇ ਸਮੇਂ ਵਿੱਚ ਕੀਤੇ ਕਈ ਸ਼ਲਾਘਾਯੋਗ ਕੰਮ
    2024/11/25
    ਤਸਮਾਨੀਆ ਦੀ ਰਾਜਧਾਨੀ ਹੋਬਾਰਟ ਵਿੱਚ ਕਰਵਾਏ ਗਏ ਦੀਵਾਲੀ ਮੇਲੇ ਮੌਕੇ ਐਸਬੀਐਸ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ 'ਪੰਜਾਬੀ ਸੋਸਾਇਟੀ ਤਸਮਾਨੀਆ' ਦੇ ਹੇਮੰਤ ਖੰਨਾ ਵੱਲੋਂ ਕੁਝ ਸਾਲ ਪਹਿਲਾਂ ਹੀ ਸਥਾਪਤ ਕੀਤੀ ਗਈ ਇਸ ਸੰਸਥਾ ਦੁਆਰਾ ਨੇਪਰੇ ਚਾੜੇ ਗਏ ਬੇਅੰਤ ਸ਼ਲਾਘਾਯੋਗ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ ਅਤੇ ਜਾਣੋ ਕਿ ਆਉਣ ਵਾਲੇ ਸਮੇਂ 'ਚ ਇੱਥੋਂ ਦੇ 2500+ ਪੰਜਾਬੀ ਭਾਈਚਾਰੇ ਨੇ ਕਿਹੜੇ ਟੀਚੇ ਮਿੱਥੇ ਹੋਏ ਹਨ।
    続きを読む 一部表示
    7 分